Thursday, October 11, 2012

ਪਰਸ਼ਾਸਨਕ ਸੇਵਾਵਾਂ ਦੇ ਪੰਜਾਬ ਕਾਡਰ ਦੇ ਪੈਨਸ਼ਨਰਾਂ ਨੂੰ ਮਿਲੇਗਾ ਬੁਢਾਪਾ ਭੱਤਾ



ਚੰਡੀਗੜ੍ਹ, 10 ਅਕਤੂਬਰ (ਗਗਨਦੀਪ ਸੋਹਲ) : ਪੰਜਾਬ ਸਰਕਾਰ ਨੇ ਭਾਰਤੀ ਪ੍ਰਸ਼ਾਸਨਕ ਸੇਵਾਵਾਂ ਦੇ ਪੰਜਾਬ ਕਾਡਰ ਦੇ ਪੈਨਸ਼ਨਰਾਂ ਅਤੇ ਫ਼ੈਮਿਲੀ ਪੈਨਸ਼ਨਰਾਂ ਨੂੰ ਬੁਢਾਪਾ ਭੱਤੇ ਦੀ ਸਹੂਲਤ ਦੇ ਕੇ ਵੱਡੀ ਰਾਹਤ ਪ੍ਰਦਾਨ ਕੀਤੀ ਹੈ। ਇਥੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਿੱਤ ਵਿਭਾਗ ਨੇ ਸਮੂਹ ਵਿਭਾਗ ਮੁਖੀਆਂ, ਡਿਵੀਜ਼ਨਾਂ ਦੇ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਰਾਹੀਂ ਹਦਾਇਤਾਂ ਜਾਰੀ ਕਰ ਕੇ ਸਪੱਸ਼ਟ ਕੀਤਾ ਹੈ ਕਿ ਕੁਲ ਹਿੰਦ ਪ੍ਰਸ਼ਾਸਨਕ ਸੇਵਾਵਾਂ ਦੇ ਪੰਜਾਬ ਕਾਡਰ ਨਾਲ ਸਬੰਧਤ ਪੈਨਸ਼ਨਰਾਂ ਅਤੇ ਫ਼ੈਮਿਲੀ ਪੈਨਸ਼ਨਰਾਂ ਲਈ ਵੀ ਬੁਢਾਪਾ ਭੱਤਾ ਲਾਗੂ ਹੋਵੇਗਾ ਅਤੇ ਇਸ ਸਬੰਧੀ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ।October 10, 2012 | NEWS